Wednesday, January 2, 2008

its a Copyright@2008 jas co.

ਤੂੰ ਜੀਣ ਜੋਗੀ ਏ ਹੱਸਿਆ ਕਰ......
ਇੱਕ ਸੁਬਾਹ ਨੂੰ ਫੇਰਾ ਪਾਇਆ ਕਰ ਸ਼ਾਮੀ ਨਾ ਛੱਤ ਤੇ ਆਇਆ ਕਰ,

ਨੇਰੇ ਸਭ ਸਾਡੇ ਨਾਮ ਹੋਏ ਤੂੰ ਚੰਨ ਦੀਆ ਬਾਤਾਂ ਪਾਇਆ ਕਰ...
ਹਰ ਸੋਹਣੀ ਸ਼ੈਅ ਦੀ ਮਾਲਕ ਤੂੰ ਕੁਝ ਰੋਹਬ ਜਿਹਾ ਵੀ ਰੱਖਿਆ ਕਰ,
ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ......
ਢਲਦਾ ਸਾਨੂੰ ਦੇਖਣ ਦੇ ਤੂੰ ਚੜਦਾ ਸੂਰਜ਼ ਤੱਕਿਆ ਕਰ,
ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ......
............................................................................................................................................
ਬਦਲ ਗਿਆ ਦਾ ਦੋਸ਼ ਸਾਡੇ ਉਤੱੇ ਥੱਪ ਦੇਓ ,
ਸੱਚੀ ਗੱਲ ਮਿਲਣਾ ਅਸਾ ਨੂੰ ਤੁਸੀ ਚਾਹੁੰਦੇ ਨਹੀ,
ਸਾਡਿਆ ਗੁਆਢੀਆ ਦੇ ਆ ਕੇ ਤੁਸੀ ਮੁੜ ਜਾਦੇ,
ਪੁਛਦੇ ਹੋ ਸਾਨੂੰ ਅਸੀ ਕਿਓ ਥੋਡੇ ਆਉਦੇ ਨਹੀ,
ਵਾਧੂ ਨਹੀ ਪੈਸਾ ਟਾਇਮ ਐਵੇ ਖਤ ਲਿਖੀ ਜਾਈ ਏ,
ਆਪ ਕਦੇ ਭੁਲ ਕੇ ਬਰੰਗ ਵੀ ਕੋਈ ਪਉਦੇ ਨਹੀ,
ਡਾਇਰੀ ਵਿਚੱੋ ਨਾਮ ਤੁਸਾਂ ਦੇਬੀ ਦਾ ਜੇ ਕੱਟ ਦਿੱਤਾ,
ਤਾਂ ਸੱਚ ਜਾਣੋ ਤੁਸੀ ਸਾਡੀ ਗਿਣਤੀ 'ਚ ਆਉਦੇ ਨਹੀ.............
.................................................................................................................................................
ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,
ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀ,
ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ,
ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ,
ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ,
ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ,
ਅਸੀ ਅੰਦਰੋ ਬਾਹਰੋ ਇੱਕੋ ਜਿਹੇ "ਦੇਬੀ" ਤਾਂ ਕਾਫਰ ਅਖਵਓਣੇ ਆ,
ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ.........
...................................................................................................................................................
copyright act@2008 jas.co.

0 comments: